Bible-Server.org  
 
 
Praise the Lord, all ye nations      
Psalms 117:1       
 
enter keywords   match
 AND find keywords in

Home Page
ਮੱਤੀ ਦੀ ਇੰਜੀਲ
ਮਰਕੁਸ ਦੀ ਇੰਜੀਲ
ਲੂਕਾ ਦੀ ਇੰਜੀਲ
ਯੂਹੰਨਾ ਦੀ ਇੰਜੀਲ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ ਪੱਤ੍ਰੀ 
ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ 
ਕੁਰਿੰਥੀਆਂ ਨੂੰ ਦੂਜੀ ਪੱਤ੍ਰੀ 
ਗਲਾਤੀਆਂ ਨੂੰ  ਪੱਤ੍ਰੀ 
ਅਫ਼ਸੀਆਂ ਨੂੰ  ਪੱਤ੍ਰੀ 
ਫ਼ਿਲਿੱਪੀਆਂ ਨੂੰ ਪੱਤ੍ਰੀ
ਕੁਲੁੱਸੀਆਂ ਨੂੰ ਪੱਤ੍ਰੀ
ਥੱਸਲੁਨੀਕੀਆਂ ਨੂੰ ਪਹਿਲੀ ਪੱਤ੍ਰੀ 
ਥੱਸਲੁਨੀਕੀਆਂ ਨੂੰ ਦੂਜੀ ਪੱਤ੍ਰੀ 
ਤਿਮੋਥਿਉਸ ਨੂੰ ਪਹਿਲੀ ਪੱਤ੍ਰੀ 
ਤਿਮੋਥਿਉਸ ਨੂੰ ਦੂਜੀ ਪੱਤ੍ਰੀ 
ਤੀਤੁਸ ਨੂੰ  ਪੱਤ੍ਰੀ 
ਫ਼ਿਲੇਮੋਨ ਨੂੰ ਪੱਤ੍ਰੀ 
ਇਬਰਾਨੀਆਂ ਨੂੰ ਪੱਤ੍ਰੀ
ਯਾਕੂਬ ਦੀ ਪੱਤ੍ਰੀ
ਪਤਰਸ ਦੀ ਪਹਿਲੀ ਪੱਤ੍ਰੀ
ਪਤਰਸ ਦੀ ਦੂਜੀ ਪੱਤ੍ਰੀ
ਯੂਹੰਨਾ ਦੀ ਪਹਿਲੀ ਪੱਤ੍ਰੀ
ਯੂਹੰਨਾ ਦੀ ਦੂਜੀ ਪੱਤ੍ਰੀ
ਯੂਹੰਨਾ ਦੀ ਤੀਜੀ ਪੱਤ੍ਰੀ
ਯਹੂਦਾਹ ਦੀ ਪੱਤ੍ਰੀ
ਯੂਹੰਨਾ ਦੇ ਪਰਕਾਸ਼ ਦੀ ਪੋਥੀ
 
 

 
 
translate into
ਫ਼ਿਲੇਮੋਨ ਨੂੰ ਪੱਤ੍ਰੀ  Chapter1
 
1 ਯਿਸੂ ਮਸੀਹ ਦੇ ਕੈਦੀ ਪੌਲੁਸ ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ ਸ਼ੁਭ ਕਾਮਨਾਵਾਂ। ਸਾਡੇ ਪਿਆਰੇ ਮਿੱਤਰ ਅਤੇ ਸਹਿਕਰਮੀ ਫ਼ਿਲੇਮੋਨ ਨੂੰ।
 
2 ਸਾਡੀ ਭੈਣ ਅਫ਼ੀਆ ਨੂੰ ਵੀ ਅਤੇ ਸਾਡੇ ਸਹਿਕਰਮੀ ਆਰਖਿਪੁੱਸ ਨੂੰ ਅਤੇ ਤੁਹਾਡੇ ਘਰ ਵਿੱਚ ਜੁੜਨ ਵਾਲੀ ਕਲੀਸਿਯਾ ਨੂੰ ਵੀ।
 
3 ਸਾਡੇ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਤੁਹਾਡੇ ਉੱਪਰ ਕਿਰਪਾ ਤੇ ਸ਼ਾਂਤੀ ਹੋਵੇ।
 
4 ਮੈਂ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਸਮੇਂ ਚੇਤੇ ਕਰਦਾ ਹਾਂ। ਅਤੇ ਮੈਂ ਤੁਹਾਡੇ ਲਈ ਪਰਮੇਸ਼ੁਰ ਦਾ ਸਦਾ ਧੰਨਵਾਦ ਕਰਦਾ ਹਾਂ।
 
5 ਮੈਂ ਤੁਹਾਡੇ ਪਰਮੇਸ਼ੁਰ ਦੇ ਸਮੂਹ ਪਵਿੱਤਰ ਲੋਕਾਂ ਲਈ ਪ੍ਰੇਮ ਬਾਰੇ, ਅਤੇ ਤੁਹਾਡੀ ਪ੍ਰਭੂ ਯਿਸੂ ਵਿੱਚ ਨਿਹਚਾ ਬਾਰੇ ਸੁਣ ਰਿਹਾ ਹਾਂ, ਅਤੇ ਮੈਂ ਇਸ ਪ੍ਰੇਮ ਅਤੇ ਵਿਸ਼ਵਾਸ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।
 
6 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਹੜਾ ਵਿਸ਼ਵਾਸ ਤੁਸੀਂ ਸਾਂਝਾ ਕਰ ਰਹੇ ਹੋ ਤੁਹਾਨੂੰ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸਮਝਣ ਦੇ ਯੋਗ ਬਣਾਵੇ ਜੋ ਅਸੀਂ ਮਸੀਹ ਵਿੱਚ ਰੱਖਦੇ ਹਾਂ।
 
7 ਮੇਰੇ ਭਰਾ, ਤੂੰ ਆਪਣਾ ਪਿਆਰ ਦਰਸ਼ਾਕੇ ਪਰਮੇਸ਼ੁਰ ਦੇ ਲੋਕਾਂ ਦੇ ਦਿਲਾਂ ਨੂੰ ਆਨੰਦਿਤ ਕਰ ਦਿੱਤਾ ਹੈ। ਇਸਨੇ ਮੈਨੂੰ ਬੜਾ ਆਨੰਦ ਅਤੇ ਦਿਲਾਸਾ ਦਿੱਤਾ ਹੈ।
 
8 ਇੱਕ ਗੱਲ ਅਜਿਹੀ ਹੈ ਜਿਹੜੀ ਤੁਹਾਨੂੰ ਕਰਨੀ ਚਾਹੀਦੀ ਹੈ, ਅਤੇ ਮਸੀਹ ਵਿੱਚ ਮੈਂ ਨਿਡਰ ਹੋ ਸਕਦਾ ਅਤੇ ਤੁਹਾਨੂੰ ਉਹ ਕਰਨ ਦਾ ਆਦੇਸ਼ ਦੇ ਸਕਦਾ ਹਾਂ।
 
9 ਪਰ ਮੈਂ ਤੁਹਾਨੂੰ ਆਦੇਸ਼ ਨਹੀਂ ਦੇ ਰਿਹਾ, ਮੈਂ ਤੁਹਾਨੂੰ ਇਹ ਕਰਨ ਦੀ ਬੇਨਤੀ ਪਿਆਰ ਦੇ ਕਾਰਣ ਕਰ ਰਿਹਾ ਹਾਂ। ਮੈਂ ਪੌਲੁਸ ਹਾਂ ਮੈਂ ਹੁਣ ਬੁੱਢਾ ਹੋ ਗਿਆ ਹਾਂ। ਅਤੇ ਮੈਂ ਮਸੀਹ ਯਿਸੂ ਦਾ ਕੈਦੀ ਹਾਂ।
 
10 ਮੈਂ ਤੁਹਾਨੂੰ ਇਹ ਆਪਣੇ ਪੁੱਤਰ ਓਨੇਸਿਮੁਸ ਲਈ ਪੁੱਛ ਰਿਹਾ ਹਾਂ। ਜਦੋਂ ਮੈਂ ਕੈਦ ਵਿੱਚ ਸਾਂ ਤਾਂ ਉਹ ਮੇਰਾ ਪੁੱਤਰ ਬਣ ਗਿਆ ਸੀ।
 
11 ਅਤੀਤ ਵਿੱਚ, ਉਹ ਤੁਹਾਡੇ ਲਈ ਬੇਕਾਰ ਸੀ। ਪਰ ਹੁਣ ਉਹ ਦੋਹਾਂ ਮੇਰੇ ਅਤੇ ਤੁਹਾਡੇ ਲਈ ਉਪਯੋਗੀ ਬਣ ਗਿਆ ਹੈ।
 
12 ਮੈਂ ਉਸਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਉਸਦੇ ਨਾਲ ਮੈਂ ਅਪਣਾ ਦਿਲ ਭੇਜ ਰਿਹਾ ਹਾਂ।
 
13 ਮੈਂ ਉਸਨੂੰ ਓਨਾ ਚਿਰ ਸਹਾਇਤਾ ਲਈ ਆਪਣੇ ਨਾਲ ਰੱਖਣਾ ਚਾਹੁੰਦਾ ਜਿੰਨਾ ਚਿਰ ਤੱਕ ਮੈਂ ਖੁਸ਼ ਖਬਰੀ ਲਈ ਕੈਦ ਵਿੱਚ ਹਾਂ। ਉਹ ਤੁਹਾਡੀ ਜਗ਼੍ਹਾ ਮੇਰੀ ਸੇਵਾ ਕਰ ਰਿਹਾ ਹੋਵੇਗਾ।
 
14 ਪਰ ਤੁਹਾਨੂੰ ਪਹਿਲਾਂ ਪੁੱਛੇ ਬਗੈਰ ਮੈਂ ਕੋਈ ਵੀ ਗੱਲ ਨਹੀਂ ਸੀ ਕਰਨਾ ਚਾਹੁੰਦਾ। ਤਾਂ ਫ਼ੇਰ ਜਿਹੜੀ ਵੀ ਭਲਾਈ ਤੁਸੀਂ ਮੇਰੇ ਲਈ ਕਰੋਂਗੇ ਉਹ ਇਸ ਲਈ ਹੋਵੇਗੀ ਕਿ ਤੁਸੀਂ ਅਜਿਹਾ ਚਾਹੁੰਦੇ ਸੀ ਨਾ ਕਿ ਇਸ ਲਈ ਕਿ ਮੈਂ ਤੁਹਾਨੂੰ ਕਰਨ ਲਈ ਮਜ਼ਬੂਰ ਕੀਤਾ।
 
15 ਥੋੜੇ ਪਲਾਂ ਲਈ ਓਨੇਸਿਮੁਸ ਤੁਹਾਡੇ ਕੋਲੋਂ ਵੱਖ ਹੋ ਗਿਆ ਸੀ। ਹੋ ਸਕਦਾ ਹੈ ਕਿ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਉਹ ਚੰਗੇ ਲਈ ਤੁਹਾਡੇ ਕੋਲ ਵਾਪਸ ਆ ਸਕੇ,
 
16 ਅੱਗੇ ਤੋਂ ਇਕ ਦਾਸ ਹੋਕੇ ਨਹੀਂ, ਪਰ ਇੱਕ ਪਿਆਰੇ ਭਰਾ ਵਾਂਗ ਜੋ ਕਿ ਇੱਕ ਦਾਸ ਨਾਲੋਂ ਕਿਧਰੇ ਵੱਧ ਹੈ। ਮੈਂ ਉਸਨੂੰ ਬਹੁਤ ਪਿਆਰ ਕਰਦਾ ਹਾਂ ਪਰ ਤੁਸੀਂ ਉਸਨੂੰ ਉਸਤੋਂ ਵੀ ਵਧੇਰੇ ਪਿਆਰ ਕਰੋਂਗੇ। ਤੁਸੀਂ ਉਸਨੂੰ ਦੋਨੇਂ ਤਰ੍ਹਾਂ ਇੱਕ ਵਿਅਕਤੀ ਵਾਂਗ ਅਤੇ ਪ੍ਰਭੂ ਵਿੱਚ ਭਰਾ ਹੋਣ ਕਰਕੇ ਪਿਆਰ ਕਰੋਂਗੇ।
 
17 ਜੇ ਤੁਸੀਂ ਮੈਨੂੰ ਆਪਣਾ ਮਿੱਤਰ ਸਮਝਦੇ ਹੋ ਤਾਂ ਓਨੇਸਿਮੁਸ ਨੂੰ ਦੁਬਾਰਾ ਅਪਨਾ ਲਵੋ। ਉਸਦਾ ਸਵਾਗਤ ਓਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸਾਂ ਮੇਰਾ ਸਵਾਗਤ ਕਰਨਾ ਸੀ।
 
18 ਜੋ ਓਨੇਸਿਮੁਸ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ ਜਾਂ ਉਸਨੇ ਤੁਹਾਡਾ ਕੁਝ ਦੇਣਾ ਹੈ। ਤਾਂ ਇਸ ਬਾਰੇ ਮੈਨੂੰ ਜਿੰਮੇਵਾਰ ਸਮਝੋ।
 
19 ਮੈਂ ਪੌਲੁਸ ਹਾਂ, ਅਤੇ ਮੈਂ ਇਹ ਆਪਣੇ ਹੱਥੀ ਲਿਖ ਰਿਹਾ ਹਾਂ। ਜੇ ਓਨੇਸਿਮੁਸ ਨੇ ਤੁਹਾਡਾ ਕੁਝ ਦੇਣਾ ਹੈ ਤਾਂ ਮੈਂ, ਅਦਾ ਕਰਾਂਗਾ ਅਤੇ ਮਾਂ ਉਸ ਬਾਰੇ ਕੁਝ ਨਹੀਂ ਆਖਾਂਗਾ ਜੋ ਕੁਝ ਤੁਸੀਂ ਆਪਣੀ ਜ਼ਿੰਦਗੀ ਲਈ ਮੇਰੇ ਦੇਣਦਾਰ ਹੋ।
 
20 ਇਸ ਲਈ, ਮੇਰੇ ਭਰਾਵੋ, ਮੈਂ ਤੁਹਾਨੂੰ ਪ੍ਰਭੂ ਵਿੱਚ ਆਪਣੇ ਲਈ ਕੁਝ ਕਰਨ ਲਈ ਕਹਿੰਦਾ ਹਾਂ।
 
21 ਇਹ ਚਿਠੀ ਮੈਂ ਇਹ ਜਾਣਦਾ ਹੋਇਆ ਲਿਖ ਰਿਹਾ ਹਾਂ ਕਿ ਤੁਸੀਂ ਉਹ ਕਰੋਂਗੇ ਜੋ ਮੈਂ ਮੰਗਾਂਗਾ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਮੰਗ ਨਾਲੋਂ ਵੀ ਵੱਧ ਕਰੋਂਗੇ।
 
22 ਇਸ ਤੋਂ ਇਲਾਵਾ ਮੇਰੇ ਠਹਿਰਨ ਲਈ ਇੱਕ ਕਮਰਾ ਵੀ ਤਿਆਰ ਰੱਖਣਾ। ਮੈਨੂੰ ਉਮੀਦ ਹੈ ਕਿ ਪਰਮੇਸ਼ੁਰ ਤੁਹਾਡੀਆਂ ਪ੍ਰਾਰਥਨਾਵਾਂ ਮੰਨ ਲਵੇਗਾ ਅਤੇ ਮੈਂ ਤੁਹਾਡੇ ਕੋਲ ਆ ਸਕਾਂਗਾ।
 
23 ਇਪਫ਼ਰਾਸ ਵੀ ਮੇਰੇ ਨਾਲ ਮਸੀਹ ਯਿਸੂ ਵਿੱਚ ਕੈਦੀ ਹੈ। ਉਹ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹੈ।
 
24 ਮਰਕੁਸ, ਅਰਿਸਤਰਖੁਸ, ਦੇਮਾਸ ਅਤੇ ਲੂਕਾ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੇ ਹਨ। ਉਹ ਮੇਰੇ ਨਾਲ ਕੰਮ ਕਰਦੇ ਹਨ।
 
25 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਅੰਗ ਸੰਗ ਹੋਵੇ।
 
 

  |