|
AND
find keywords in
Home Page
ਮੱਤੀ ਦੀ ਇੰਜੀਲ ਮਰਕੁਸ ਦੀ ਇੰਜੀਲ ਲੂਕਾ ਦੀ ਇੰਜੀਲ ਯੂਹੰਨਾ ਦੀ ਇੰਜੀਲ ਰਸੂਲਾਂ ਦੇ ਕਰਤੱਬ ਰੋਮੀਆਂ ਨੂੰ ਪੱਤ੍ਰੀ ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ ਕੁਰਿੰਥੀਆਂ ਨੂੰ ਦੂਜੀ ਪੱਤ੍ਰੀ ਗਲਾਤੀਆਂ ਨੂੰ ਪੱਤ੍ਰੀ ਅਫ਼ਸੀਆਂ ਨੂੰ ਪੱਤ੍ਰੀ ਫ਼ਿਲਿੱਪੀਆਂ ਨੂੰ ਪੱਤ੍ਰੀ ਕੁਲੁੱਸੀਆਂ ਨੂੰ ਪੱਤ੍ਰੀ ਥੱਸਲੁਨੀਕੀਆਂ ਨੂੰ ਪਹਿਲੀ ਪੱਤ੍ਰੀ ਥੱਸਲੁਨੀਕੀਆਂ ਨੂੰ ਦੂਜੀ ਪੱਤ੍ਰੀ ਤਿਮੋਥਿਉਸ ਨੂੰ ਪਹਿਲੀ ਪੱਤ੍ਰੀ ਤਿਮੋਥਿਉਸ ਨੂੰ ਦੂਜੀ ਪੱਤ੍ਰੀ ਤੀਤੁਸ ਨੂੰ ਪੱਤ੍ਰੀ ਫ਼ਿਲੇਮੋਨ ਨੂੰ ਪੱਤ੍ਰੀ ਇਬਰਾਨੀਆਂ ਨੂੰ ਪੱਤ੍ਰੀ ਯਾਕੂਬ ਦੀ ਪੱਤ੍ਰੀ ਪਤਰਸ ਦੀ ਪਹਿਲੀ ਪੱਤ੍ਰੀ ਪਤਰਸ ਦੀ ਦੂਜੀ ਪੱਤ੍ਰੀ ਯੂਹੰਨਾ ਦੀ ਪਹਿਲੀ ਪੱਤ੍ਰੀ ਯੂਹੰਨਾ ਦੀ ਦੂਜੀ ਪੱਤ੍ਰੀ ਯੂਹੰਨਾ ਦੀ ਤੀਜੀ ਪੱਤ੍ਰੀ ਯਹੂਦਾਹ ਦੀ ਪੱਤ੍ਰੀ ਯੂਹੰਨਾ ਦੇ ਪਰਕਾਸ਼ ਦੀ ਪੋਥੀ
|
|
|
ਯੂਹੰਨਾ ਦੇ ਪਰਕਾਸ਼ ਦੀ ਪੋਥੀ Chapter10 1 ਫ਼ੇਰ ਮੈ ਇੱਕ ਹੋਰ ਸ਼ਕਤੀਸ਼ਾਲੀ ਦੂਤ ਨੂੰ ਸਵਰਗ ਵਿੱਚੋਂ ਹੇਠਾ ਆਉਂਦਿਆਂ ਦੇਖਿਆ। ਦੂਤ ਨੇ ਬੱਦਲਾਂ ਦਾ ਲਿਬਾਸ ਪਹਿਨਿਆ ਹੋਇਆ ਸੀ। ਉਸਦੇ ਸਿਰ ਦੁਆਲੇ ਸੱਤਰੰਗੀ ਪੀਂਘ ਸੀ। ਦੂਤ ਦਾ ਚਿਹਰਾ ਸੂਰਜ ਵਰਗਾ ਸੀ, ਅਤੇ ਉਸਦੀਆਂ ਲੱਤਾਂ ਅੱਗ ਦੇ ਥੰਮਾਂ ਵਰਗੀਆਂ ਸਨ। 2 ਦੂਤ ਨੇ ਇੱਕ ਛੋਟੀ ਸੂਚੀ ਫ਼ੜੀ ਹੋਈ ਸੀ। ਸੂਚੀ ਉਸਦੇ ਹੱਥਾਂ ਵਿੱਚ ਖੁੱਲ੍ਹੀ ਹੋਈ ਸੀ। ਦੂਤ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਰੱਖਿਆ ਅਤੇ ਖੱਬਾ ਪੈਰ ਧਰਤੀ ਉੱਤੇ। 3 ਦੂਤ ਨੇ ਗੱਜਦੇ ਸ਼ੇਰ ਵਾਂਗ ਰੌਲਾ ਪਾਇਆ। ਉਸਦੇ ਰੌਲਾ ਪਾਉਣ ਤੋਂ ਬਾਅਦ, ਸੱਤਾਂ ਗਰਜਾਂ ਦੀਆਂ ਅਵਾਜ਼ਾਂ ਬੋਲੀਆਂ। 4 ਸੱਤ ਗਰਜਾਂ ਬੋਲੀਆਂ, ਅਤੇ ਮੈ ਲਿਖਣ ਲਈ ਤਿਆਰ ਹੋਇਆ। ਫ਼ੇਰ ਮੈਂ ਸਵਰਗ ਤੋਂ ਇੱਕ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਉਹ ਗੱਲਾਂ ਨਾ ਲਿਖ ਜੋ ਸੱਤ ਗਰਜਾਂ ਬੋਲੀਆਂ, ਇਸਨੂੰ ਗੁਪਤ ਰੱਖ।” 5 ਫ਼ੇਰ ਉਸ ਦੂਤ ਨੇ, ਜਿਸਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖਲੋਤਾ ਦੇਖਿਆ ਸੀ, ਆਪਣਾ ਸੱਜਾ ਹੱਥ ਸਵਰਗ ਵੱਲ ਚੁੱਕਿਆ। 6 ਦੂਤ ਨੇ ਉਸ ਇੱਕ ਦੇ ਨਾਂ ਦੀ ਸੌਂਹ ਖਾਧੀ ਜਿਹੜਾ ਹਮੇਸ਼ਾ ਅਤੇ ਹਮੇਸ਼ਾ ਰਹਿੰਦਾ ਹੈ, ਜਿਸਨੇ ਅਕਾਸ਼ ਅਤੇ ਉਸ ਵਿਚਲਾ ਸਭ ਕੁਝ, ਧਰਤੀ ਅਤੇ ਇਸ ਵਿਚਲਾ ਸਭ ਕੁਝ, ਸਮੁੰਦਰ ਅਤੇ ਇਸ ਵਿਚਲਾ ਸਭ ਕੁਝ ਸਾਜਿਆ ਹੈ। ਦੂਤ ਨੇ ਆਖਿਆ, “ਹੁਣ ਇੱਥੇ ਹੋਰ ਢਿੱਲ ਨਹੀਂ ਹੋਵੇਗੀ। 7 ਪਰ ਉਨ੍ਹਾਂ ਦਿਨਾਂ ਵਿੱਚ, ਜਦੋਂ ਸੱਤਵਾਂ ਦੂਤ ਆਪਣੀ ਤੁਰ੍ਹੀ ਵਜਾਵੇਗਾ, ਪਰਮੇਸ਼ੁਰ ਦੀ ਗੁਪਤ ਯੋਜਨਾ ਪੂਰੀ ਹੋ ਜਾਵੇਗੀ। ਇਹ ਯੋਜਨਾ ਉਹ ਖੁਸ਼ਖਬਰੀ ਹੈ ਜੋ ਪਰਮੇਸ਼ੁਰ ਨੇ ਆਪਣੇ ਸੇਵਕਾਂ, ਨਬੀਆਂ ਨੂੰ ਆਖੀ ਸੀ।” 8 ਫ਼ੇਰ ਮੈਂ ਸਵਰਗ ਵਿੱਚੋਂ ਫ਼ਿਰ ਤੋਂ ਮੇਰੇ ਨਾਲ ਗੱਲ ਕਰਦੀ ਉਹੀ ਅਵਾਜ਼ ਸੁਣੀ। ਅਵਾਜ਼ ਨੇ ਮੈਨੂੰ ਆਖਿਆ, “ਜਾ ਅਤੇ ਦੂਤ ਦੇ ਹੱਥਾਂ ਵਿੱਚਲੀ ਖੁਲ੍ਹੀ ਸੂਚੀ ਨੂੰ ਲੈ। ਇਹ ਦੂਤ ਉਹੀ ਹੈ ਜਿਹੜਾ ਸਮੁੰਦਰ ਅਤੇ ਧਰਤੀ ਵਿੱਚ ਖਲੋਤਾ ਸੀ। 9 “ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸ ਨੂੰ ਆਖਿਆ ਕਿ ਛੋਟੀ ਸੂਚੀ ਮੈਨੂੰ ਦੇ ਦੇਵੋ। ਦੂਤ ਨੇ ਮੈਨੂੰ ਆਖਿਆ, “ਸੂਚੀ ਨੂੰ ਲੈ ਅਤੇ ਇਸਨੂੰ ਖਾ ਜਾ। ਇਹ ਤੇਰੇ ਢਿੱਡ ਨੂੰ ਖੱਟਾ ਕਰ ਦੇਵੇਗੀ, ਪਰ ਇਹ ਤੇਰੇ ਮੂੰਹ ਵਿੱਚ ਸ਼ਹਿਤ ਜਿੰਨੀ ਮਿੱਠੀ ਹੋਵੇਗੀ।” 10 ਇਸ ਲਈ ਮੈਂ ਦੂਤ ਦੇ ਹੱਥੋਂ ਛੋਟੀ ਸੂਚੀ ਲੈ ਲਈ। ਅਸਲ ਵਿੱਚ, ਇਸਦਾ ਮੇਰੇ ਮੂੰਹ ਵਿੱਚ ਸ਼ਹਿਤ ਜਿਹਾ ਮਿੱਠਾ ਸੁਆਦ ਆਇਆ, ਪਰ ਇਸਨੂੰ ਖਾਣ ਤੋਂ ਬਾਅਦ, ਇਸਨੇ ਮੇਰੇ ਢਿੱਡ ਨੂੰ ਖੱਟਿਆਂ ਕਰ ਦਿੱਤਾ। 11 ਫ਼ੇਰ ਮੈਨੂੰ ਕਿਹਾ ਗਿਆ, “ਤੈਨੂੰ ਫ਼ੇਰ ਤੋਂ ਲੋਕਾਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਬਾਰੇ ਅਗੰਮ ਵਾਕ ਕਰਨੇ ਪੈਣਗੇ।”
|
|
|