Bible-Server.org  
 
 
Praise the Lord, all ye nations      
Psalms 117:1       
 
enter keywords   match
 AND find keywords in

Home Page
ਮੱਤੀ ਦੀ ਇੰਜੀਲ
ਮਰਕੁਸ ਦੀ ਇੰਜੀਲ
ਲੂਕਾ ਦੀ ਇੰਜੀਲ
ਯੂਹੰਨਾ ਦੀ ਇੰਜੀਲ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ ਪੱਤ੍ਰੀ 
ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ 
ਕੁਰਿੰਥੀਆਂ ਨੂੰ ਦੂਜੀ ਪੱਤ੍ਰੀ 
ਗਲਾਤੀਆਂ ਨੂੰ  ਪੱਤ੍ਰੀ 
ਅਫ਼ਸੀਆਂ ਨੂੰ  ਪੱਤ੍ਰੀ 
ਫ਼ਿਲਿੱਪੀਆਂ ਨੂੰ ਪੱਤ੍ਰੀ
ਕੁਲੁੱਸੀਆਂ ਨੂੰ ਪੱਤ੍ਰੀ
ਥੱਸਲੁਨੀਕੀਆਂ ਨੂੰ ਪਹਿਲੀ ਪੱਤ੍ਰੀ 
ਥੱਸਲੁਨੀਕੀਆਂ ਨੂੰ ਦੂਜੀ ਪੱਤ੍ਰੀ 
ਤਿਮੋਥਿਉਸ ਨੂੰ ਪਹਿਲੀ ਪੱਤ੍ਰੀ 
ਤਿਮੋਥਿਉਸ ਨੂੰ ਦੂਜੀ ਪੱਤ੍ਰੀ 
ਤੀਤੁਸ ਨੂੰ  ਪੱਤ੍ਰੀ 
ਫ਼ਿਲੇਮੋਨ ਨੂੰ ਪੱਤ੍ਰੀ 
ਇਬਰਾਨੀਆਂ ਨੂੰ ਪੱਤ੍ਰੀ
ਯਾਕੂਬ ਦੀ ਪੱਤ੍ਰੀ
ਪਤਰਸ ਦੀ ਪਹਿਲੀ ਪੱਤ੍ਰੀ
ਪਤਰਸ ਦੀ ਦੂਜੀ ਪੱਤ੍ਰੀ
ਯੂਹੰਨਾ ਦੀ ਪਹਿਲੀ ਪੱਤ੍ਰੀ
ਯੂਹੰਨਾ ਦੀ ਦੂਜੀ ਪੱਤ੍ਰੀ
ਯੂਹੰਨਾ ਦੀ ਤੀਜੀ ਪੱਤ੍ਰੀ
ਯਹੂਦਾਹ ਦੀ ਪੱਤ੍ਰੀ
ਯੂਹੰਨਾ ਦੇ ਪਰਕਾਸ਼ ਦੀ ਪੋਥੀ
 
 

 
 
translate into
ਕੁਲੁੱਸੀਆਂ ਨੂੰ ਪੱਤ੍ਰੀ Chapter4
 
1 ਮਾਲਕੋ, ਆਪਣੇ ਨੌਕਰਾਂ ਨਾਲ ਨਰਮ ਰਹੋ ਅਤੇ ਜੋ ਜਾਇਜ਼ ਤੌਰ ਤੇ ਉਨ੍ਹਾਂ ਦਾ ਹੈ, ਉਨ੍ਹਾਂ ਨੂੰ ਦਿਉ। ਯਾਦ ਰੱਖੋ ਕਿ ਸਵਰਗ ਵਿੱਚ ਤੁਹਾਡਾ ਵੀ ਕੋਈ ਮਾਲਕ ਹੈ।
 
2 ਅਡੋਲ ਪ੍ਰਾਰਥਨਾ ਕਰੋ ਅਤੇ ਜਦੋਂ ਤੁਸੀਂ ਪ੍ਰਾਰਥਨਾ ਕਰੋ, ਹਮੇਸ਼ਾ ਚੌਕਸ ਰਹੋ ਅਤੇ ਪਰਮੇਸ਼ੁਰ ਦਾ ਸ਼ੁਕਰ ਕਰੋ।
 
3 ਸਾਡੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਅਸੀਂ ਮਸੀਹ ਬਾਰੇ ਉਸ ਗੁਪਤ ਸੱਚ ਦਾ ਪ੍ਰਚਾਰ ਲੋਕਾਂ ਨੂੰ ਕਰਨ ਯੋਗ ਹੋਈਏ ਜੋ ਪਰਮੇਸ਼ੁਰ ਨੇ ਸਾਡੇ ਤੇ ਪਰਗਟ ਕੀਤਾ ਹੈ। ਮੈਂ ਇਸ ਲਈ ਕੈਦ ਵਿੱਚ ਹਾਂ ਕਿਉਂਕਿ ਮੈਂ ਇਸ ਸੱਚ ਦਾ ਪ੍ਰਚਾਰ ਕਰਦਾ ਹਾਂ।
 
4 ਪ੍ਰਾਰਥਨਾ ਕਰੋ ਕਿ ਮੈਂ ਇਸ ਬਾਰੇ ਸਪਸ਼ਟ ਤੌਰ ਤੇ ਬੋਲ ਸਕਾਂ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ।
 
5 ਗੈਰ ਯਹੂਦੀਆਂ ਨਾਲ ਸਿਆਣਪ ਨਾਲ ਵਰਤਾਓ ਕਰੋ। ਆਪਣੇ ਸਮੇਂ ਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਵਰਤੋ।
 
6 ਜਦੋਂ ਤੁਸੀਂ ਗੱਲ ਬਾਤ ਕਰੋ, ਤੁਹਾਨੂੰ ਹਰ ਸਮੇਂ ਮਿਹਰਬਾਨ ਅਤੇ ਸਿਆਣਾ ਹੋਣਾ ਚਾਹੀਦਾ ਹੈ। ਫ਼ੇਰ ਤੁਸੀਂ ਹਰ ਵਿਅਕਤੀ ਨੂੰ ਉਸੇ ਤਰ੍ਹਾਂ ਜਵਾਬ ਦੇ ਸਕੋਂਗੇ ਜਿਸ ਤਰ੍ਹਾਂ ਤੁਹਾਨੂੰ ਦੇਣਾ ਚਾਹੀਦਾ ਹੈ।
 
7 ਮਸੀਹ ਵਿੱਚ ਇੱਕ ਪਿਆਰਾ ਭਰਾ, ਤੁਖਿਕੁਸ। ਉਹ ਮੇਰੇ ਨਾਲ ਪ੍ਰਭੂ ਲਈ ਕੰਮ ਕਰਦਿਆਂ ਭਰੋਸੇਯੋਗ ਸੇਵਕ ਹੈ। ਉਹ ਤੁਹਾਨੂੰ ਮੇਰੇ ਬਾਰੇ ਸਾਰੀਆਂ ਖਬਰਾਂ ਦੇਵੇਗਾ। ਜਿਹੜੀਆਂ ਮੇਰੇ ਨਾਲ ਵਾਪਰ ਰਹੀਆਂ ਹਨ।
 
8 ਇਹੀ ਕਾਰਣ ਹੈ ਕਿ ਮੈਂ ਉਸਨੂੰ ਤੁਹਾਡੇ ਵੱਲ ਭੇਜ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੀਆਂ ਗੱਲਾਂ ਤੋਂ ਜਾਣੂ ਹੋਵੋ। ਅਤੇ ਮੈਂ ਉਸਨੂੰ ਇਸ ਲਈ ਭੇਜ ਰਿਹਾ ਹਾਂ ਕਿ ਤੁਸੀਂ ਹੌਂਸਲਾ ਰੱਖੋ।
 
9 ਮੈਂ ਉਸਦੇ ਨਾਲ ਉਨੇਸਿਮੁਸ ਨੂੰ ਵੀ ਭੇਜ ਰਿਹਾ ਹਾਂ। ਉਹ ਸਾਡੇ ਲਈ ਇੱਕ ਵਫ਼ਾਦਾਰ ਅਤੇ ਪਿਆਰਾ ਭਰਾ ਹੈ। ਉਹ ਤੁਹਾਡੇ ਸਮੂਹ ਵਿੱਚੋਂ ਇੱਕ ਹੈ। ਤੁਖਿਕੁਸ ਅਤੇ ਉਨੇਸਿਮੁਸ ਤੁਹਾਨੂੰ ਉਹ ਸਾਰਾ ਕੁਝ ਦੱਸ ਦੇਣਗੇ ਜੋ ਇੱਥੇ ਵਾਪਰਿਆ ਸੀ।
 
10 ਅਰਿਸਤਰਖੁਸ ਵੱਲੋਂ ਸ਼ੁਭਕਾਮਨਾਵਾਂ। ਉਹ ਮੇਰੇ ਨਾਲ ਕੈਦ ਵਿੱਚ ਹੈ। ਮਰਕੁਸ, ਬਰਨਾਬਾਸ ਦੇ ਚਚੇਰਾ ਭਰਾ, ਵੱਲੋਂ ਵੀ ਸ਼ੁਭਕਾਮਨਾਵਾਂ। ਮੈਂ ਪਹਿਲਾਂ ਹੀ ਤੁਹਾਨੂੰ ਉਸ ਬਾਰੇ ਹਿਦਾਇਤਾਂ ਦੇ ਚੁੱਕਿਆ ਹਾਂ ਜਦੋਂ ਉਹ ਆਵੇਗਾ, ਉਸਦਾ ਸੁਆਗਤ ਕਰਿਓ।
 
11 ਯਿਸੂ ਜਿਸਨੂੰ ਯੂਸਤੁਸ ਵੀ ਆਖਿਆ ਜਾਂਦਾ ਹੈ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਸਿਰਫ਼ ਇਹੀ ਉਹ ਯਹੂਦੀ ਨਿਹਚਾਵਾਨ ਹਨ ਜਿਹੜੇ ਮੇਰੇ ਨਾਲ ਪਰਮੇਸ਼ੁਰ ਦੇ ਰਾਜ ਲਈ ਕਾਰਜ ਕਰ ਰਹੇ ਹਨ। ਉਹ ਮੇਰੇ ਲਈ ਸਕੂਨ ਦਾ ਇੱਕ ਸਾਧਨ ਹਨ।
 
12 ਇਪਫ਼੍ਰਾਸ ਵੱਲੋਂ ਵੀ ਤੁਹਾਨੂੰ ਸ਼ੁਭਕਾਮਨਾਵਾਂ। ਉਹ ਤੁਹਾਡੇ ਸਮੂਹ ਵਿੱਚੋਂ ਇੱਕ ਹੈ ਅਤੇ ਮਸੀਹ ਯਿਸੂ ਦੇ ਸੇਵਕਾਂ ਵਿੱਚੋਂ ਇੱਕ ਹੈ। ਉਹ ਹਮੇਸ਼ਾ ਗੰਭੀਰਤਾਪੂਰਵਕ ਪਰਮੇਸ਼ੁਰ ਨੂੰ ਤੁਹਾਡੇ ਸਾਰਿਆਂ ਲਈ ਪ੍ਰਾਰਥਨਾ ਕਰਦਾ ਹੈ ਤਾਂ ਜੋ ਤੁਸੀਂ ਆਤਮਕ ਤੌਰ ਤੇ ਪੂਰੀ ਤਰ੍ਹਾਂ ਵਧੋ ਅਤੇ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰੋ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਹਾਡੇ ਕੋਲ ਹੋਣ।
 
13 ਮੈਂ ਜਾਣਦਾ ਹਾਂ ਕਿ ਉਸਨੇ ਤੁਹਾਡੇ ਲਈ ਅਤੇ ਲਾਉਦਿਕਿਯਾ ਅਤੇ ਹੀਏਰਪੁਲਿਸ ਦੇ ਲੋਕਾਂ ਲਈ ਸਖਤ ਮਿਹਨਤ ਕੀਤੀ ਹੈ।
 
14 ਦੇਮਾਸ ਅਤੇ ਸਾਡਾ ਪਿਆਰਾ ਮਿੱਤਰ ਵੈਦ ਲੂਕਾ, ਸ਼ੁਭਕਾਮਨਾਵਾਂ ਭੇਜਦਾ ਹੈ।
 
15 ਲਾਉਦਿਕਿਯਾ ਵਿੱਚ ਭਰਾਵਾਂ ਅਤੇ ਭੈਣਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਅਤੇ ਨੁਮਫ਼ਾਸ ਅਤੇ ਉਸ ਕਲੀਸਿਯਾ ਨੂੰ ਜਿਹੜੀ ਉਸਦੇ ਘਰ ਨਾਲ ਜੁੜਦੀ ਹੈ, ਸ਼ੁਭਕਾਮਨਾਵਾਂ ਆਖੋ।
 
16 ਜਦੋਂ ਇਹ ਪੱਤਰ ਤੁਹਾਨੂੰ ਸੁਣਾਇਆ ਜਾਏ ਇਸ ਗੱਲ ਨੂੰ ਵੀ ਯਕੀਨੀ ਬਣਾਓ ਕਿ ਇਹ ਲਾਉਦਿਕਿਯਾ ਦੀ ਕਲੀਸਿਯਾ ਨੂੰ ਸੁਣਾਇਆ ਜਾਵੇ। ਅਤੇ ਤੁਸੀਂ ਵੀ ਉਹ ਪੱਤਰ ਪੜ੍ਹਿਆ ਜੋ ਮੈਂ ਲਾਉਦਿਕਿਯਾ ਦੀ ਕਲੀਸਿਯਾ ਨੂੰ ਲਿਖਿਆ।
 
17 ਅਰਖਿਪੁੱਸ ਨੂੰ ਆਖ਼ੋ, “ਉਹ ਕੰਮ ਪੂਰਾ ਕਰੇ ਜਿਹੜਾ ਪ੍ਰਭੂ ਨੇ ਤੈਨੂੰ ਦਿੱਤਾ ਹੈ।”
 
18 ਮੈਂ ਪੌਲੁਸ ਸ਼ੁਭਕਾਮਨਾਵਾਂ ਆਖਦਾ ਹਾਂ ਅਤੇ ਇਸਨੂੰ ਆਪਣੇ ਹੱਥੀ ਲਿਖ ਰਿਹਾ ਹਾਂ। ਯਾਦ ਰੱਖੋ ਕਿ ਮੈਂ ਕੈਦ ਵਿੱਚ ਹਾਂ। ਪਰਮੇਸ਼ੁਰ ਦੀ ਕਿਰਪਾ ਤੁਹਾਡੇ ਅੰਗ਼ ਸੰਗ ਹੋਵੇ।
 
 

  [ Prev ] 1 | 2 | 3 | |