Bible-Server.org  
 
 
Praise the Lord, all ye nations      
Psalms 117:1       
 
enter keywords   match
 AND find keywords in

Home Page
ਮੱਤੀ ਦੀ ਇੰਜੀਲ
ਮਰਕੁਸ ਦੀ ਇੰਜੀਲ
ਲੂਕਾ ਦੀ ਇੰਜੀਲ
ਯੂਹੰਨਾ ਦੀ ਇੰਜੀਲ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ ਪੱਤ੍ਰੀ 
ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ 
ਕੁਰਿੰਥੀਆਂ ਨੂੰ ਦੂਜੀ ਪੱਤ੍ਰੀ 
ਗਲਾਤੀਆਂ ਨੂੰ  ਪੱਤ੍ਰੀ 
ਅਫ਼ਸੀਆਂ ਨੂੰ  ਪੱਤ੍ਰੀ 
ਫ਼ਿਲਿੱਪੀਆਂ ਨੂੰ ਪੱਤ੍ਰੀ
ਕੁਲੁੱਸੀਆਂ ਨੂੰ ਪੱਤ੍ਰੀ
ਥੱਸਲੁਨੀਕੀਆਂ ਨੂੰ ਪਹਿਲੀ ਪੱਤ੍ਰੀ 
ਥੱਸਲੁਨੀਕੀਆਂ ਨੂੰ ਦੂਜੀ ਪੱਤ੍ਰੀ 
ਤਿਮੋਥਿਉਸ ਨੂੰ ਪਹਿਲੀ ਪੱਤ੍ਰੀ 
ਤਿਮੋਥਿਉਸ ਨੂੰ ਦੂਜੀ ਪੱਤ੍ਰੀ 
ਤੀਤੁਸ ਨੂੰ  ਪੱਤ੍ਰੀ 
ਫ਼ਿਲੇਮੋਨ ਨੂੰ ਪੱਤ੍ਰੀ 
ਇਬਰਾਨੀਆਂ ਨੂੰ ਪੱਤ੍ਰੀ
ਯਾਕੂਬ ਦੀ ਪੱਤ੍ਰੀ
ਪਤਰਸ ਦੀ ਪਹਿਲੀ ਪੱਤ੍ਰੀ
ਪਤਰਸ ਦੀ ਦੂਜੀ ਪੱਤ੍ਰੀ
ਯੂਹੰਨਾ ਦੀ ਪਹਿਲੀ ਪੱਤ੍ਰੀ
ਯੂਹੰਨਾ ਦੀ ਦੂਜੀ ਪੱਤ੍ਰੀ
ਯੂਹੰਨਾ ਦੀ ਤੀਜੀ ਪੱਤ੍ਰੀ
ਯਹੂਦਾਹ ਦੀ ਪੱਤ੍ਰੀ
ਯੂਹੰਨਾ ਦੇ ਪਰਕਾਸ਼ ਦੀ ਪੋਥੀ
 
 

 
 
translate into
ਰਸੂਲਾਂ ਦੇ ਕਰਤੱਬ Chapter23
 
1 ਪੌਲੁਸ ਨੇ ਬੜੇ ਗਹੁ ਨਾਲ ਯਹੂਦੀ ਮਹਾ ਸਭਾ ਵੱਲ ਵੇਖਿਆ ਤੇ ਫ਼ਿਰ ਕਿਹਾ, “ਭਰਾਵੋ, ਮੈਂ ਅੱਜ ਦਿਨ ਤੱਕ ਪਰਮੇਸ਼ੁਰ ਦੇ ਅੱਗੇ ਆਪਣਾ ਪੂਰਾ ਜੀਵਨ ਉਹੀ ਕਰਕੇ ਬਿਤਾਇਆ ਹੈ। ਜੋ ਮੈਂ ਸੋਚਿਆ ਕਿ ਸਹੀ ਸੀ।”
 
2 ਹਨਾਨਿਯਾਹ ਨਾਂ ਦਾ ਸਰਦਾਰ ਜਾਜਕ ਵੀ ਉੱਥੇ ਹੀ ਸੀ, ਜਦੋਂ ਉਸਨੇ ਪੌਲੁਸ ਨੂੰ ਇਹ ਆਖਦੇ ਸੁਣਿਆ ਤਾਂ ਜਿਹੜੇ ਆਦਮੀ ਪੌਲੁਸ ਦੇ ਕੋਲ ਖੜ੍ਹੇ ਸਨ, ਉਨ੍ਹਾਂ ਨੂੰ ਕਿਹਾ ਕਿ ਇਸਦੇ ਮੂੰਹ ਤੇ ਮਾਰੋ।
 
3 ਪੌਲੁਸ ਨੇ ਹਨਾਨਿਯਾਹ ਨੂੰ ਆਖਿਆ, “ਪਰਮੇਸ਼ੁਰ ਤੈਨੂੰ ਵੀ ਕੁੱਟੇਗਾ। ਤੂੰ ਅਜਿਹੀ ਮੈਲੀ ਕੰਧ ਹੈਂ ਜਿਸ ਉੱਪਰ ਸਫ਼ੇਦ ਰੋਗਨ ਕੀਤਾ ਹੋਇਆ ਹੈ। ਜਦੋਂ ਤੂੰ ਉੱਥੇ ਬੈਠਾ ਮੂਸਾ ਦੀ ਸ਼ਰ੍ਹਾ ਮੁਤਾਬਕ ਮੇਰਾ ਨਿਆਂ ਕਰਦਾ ਹੈ ਤੂੰ ਉਨ੍ਹਾਂ ਨੂੰ ਆਖਿਆ ਕਿ ਉਹ ਮੈਨੂੰ ਕੁੱਟਣ। ਇਹ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼ ਹੈ।”
 
4 ਪੌਲੁਸ ਦੇ ਕੋਲ ਖੜ੍ਹੇ ਆਦਮੀਆਂ ਨੇ ਉਸਨੂੰ ਕਿਹਾ, “ਕੀ ਤੂੰ ਨਹੀਂ ਜਾਣਦਾ ਕਿ ਤੂੰ ਪਰਮੇਸ਼ੁਰ ਦੇ ਸਰਦਾਰ ਜਾਜਕ ਦੀ ਬੇਇੱਜ਼ਤੀ ਕਰ ਰਿਹਾ ਹੈਂ।”
 
5 ਪੌਲੁਸ ਨੇ ਕਿਹਾ, “ਭਰਾਵੋ। ਮੈਨੂੰ ਨਹੀਂ ਸੀ ਪਤਾ ਕਿ ਇਹ ਸਰਦਾਰ ਜਾਜਕ ਹੈ। ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ ਕਿ, ‘ਤੁਹਾਨੂੰ ਆਪਣੇ ਲੋਕਾਂ ਦੇ ਆਗੂਆਂ ਨੂੰ ਬੁਰਾ ਨਹੀਂ ਆਖਣਾ ਚਾਹੀਦਾ।’”*
 
6 ਸਭਾ ਵਿੱਚ, ਕੁਝ ਲੋਕ ਸਦੂਕੀ ਸਨ ਅਤੇ ਕੁਝ ਫ਼ਰੀਸੀ। ਸੋ ਪੌਲੁਸ ਨੂੰ ਇੱਕ ਵਿਚਾਰ ਆਇਆ। ਸਭਾ ਵਿੱਚ, ਉਸਨੇ ਉੱਚੀ-ਉੱਚੀ ਰੌਲਾ ਪਾਇਆ, “ਭਰਾਵੋ, ਮੈਂ ਇੱਕ ਫ਼ਰੀਸੀ ਹਾਂ ਤੇ ਮੇਰਾ ਪਿਉ ਵੀ ਫ਼ਰੀਸੀ ਸੀ। ਮੇਰੇ ਉੱਪਰ ਇਸ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿਉਂਕਿ ਮੈਂ ਮੁਰਦਿਆਂ ਦੇ ਜੀ ਉੱਠਣ ਵਿੱਚ ਵਿਸ਼ਵਾਸ ਕਰਦਾ ਹਾਂ।”
 
7 ਜਦੋਂ ਪੌਲੁਸ ਨੇ ਇਉਂ ਕਿਹਾ ਤਾਂ ਸਦੂਕੀਆਂ ਅਤੇ ਫ਼ਰੀਸੀਆਂ ਵਿੱਚ ਭਾਰੀ ਬਹਿਸ ਛਿੜ ਪਈ ਅਤੇ ਉਨ੍ਹਾਂ ਵਿੱਚ ਫ਼ੁੱਟ ਪੈ ਗਈ।
 
8 (ਸਦੂਕੀ ਵਿਸ਼ਵਾਸ ਕਰਦੇ ਸਨ ਕਿ ਕੋਈ ਜੀ ਉੱਠਣਾ ਨਹੀਂ ਹੈ। ਅਤੇ ਉਹ ਵਿਸ਼ਵਾਸ ਕਰਦੇ ਸਨ ਕਿ ਇੱਥੇ ਦੂਤ ਜਾਂ ਆਤਮਾ ਨਹੀਂ ਸਨ।)
 
9 ਸਾਰੇ ਯਹੂਦੀਆਂ ਨੇ ਉੱਚੀ-ਉੱਚੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਕੁਝ ਨੇਮ ਦੇ ਪ੍ਰਚਾਰਕ ਜੋ ਕਿ ਫ਼ਰੀਸੀ ਸਨ ਖੜ੍ਹੇ ਹੋਕੇ ਬਹਿਸ ਕਰਨ ਲੱਗੇ, “ਸਾਨੂੰ ਤਾਂ ਇਸ ਮਨੁੱਖ ਵਿੱਚ ਕੁਝ ਗਲਤ ਨਹੀਂ ਦਿਸਿਆ। ਇਹ ਸੰਭਵ ਹੈ ਕਿ ਇੱਕ ਆਤਮਾ ਜਾਂ ਇੱਕ ਦੂਤ ਬੋਲਿਆ ਹੋਵੇ।”
 
10 ਬਹਿਸ ਝਗੜੇ ਵਿੱਚ ਬਦਲ ਗਈ। ਸਰਦਾਰ ਘਬਰਾ ਗਿਆ ਕਿ ਯਹੂਦੀ ਪੌਲੁਸ ਦੇ ਚਿਥੜੇ ਕਰ ਦੇਣਗੇ। ਤਾਂ ਉਸਨੇ ਸਿਪਾਹੀਆਂ ਨੂੰ ਪੌਲੁਸ ਨੂੰ ਯਹੂਦੀਆਂ ਤੋਂ ਦੂਰ ਲੈ ਜਾਣ ਅਤੇ ਇਸ ਨੂੰ ਸੈਨਾ ਭਵਨ ਵਿੱਚ ਰੱਖਣ ਲਈ, ਕਿਹਾ।
 
11 ਅਗਲੀ ਰਾਤ ਪ੍ਰਭੂ ਯਿਸੂ ਪੌਲੁਸ ਦੇ ਕੋਲ ਆਕੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ, “ਹੌਂਸਲਾ ਰੱਖ। ਤੂੰ ਯਰੂਸ਼ਲਮ ਦੇ ਲੋਕਾਂ ਨੂੰ ਮੇਰੇ ਬਾਰੇ ਦੱਸਿਆ ਹੈ। ਹੁਣ ਤੂੰ ਰੋਮ ਵਿੱਚ ਜਾਕੇ ਵੀ ਲੋਕਾਂ ਨੂੰ ਮੇਰੇ ਬਾਰੇ ਸਾਖੀ ਕਰ।”
 
12 ਅਗਲੇ ਦਿਨ ਦੀ ਸਵੇਰ ਕੁਝ ਯਹੂਦੀਆਂ ਨੇ ਪੌਲੁਸ ਦੇ ਵਿਰੁੱਧ ਸਾਜਿਸ਼ ਕੀਤੀ। ਉਨ੍ਹਾਂ ਨੇ ਆਪੋ ਵਿੱਚ ਹੀ ਮਤਾ ਪਕਾਇਆ ਕਿ ਜਦ ਤੱਕ ਉਹ ਪੌਲੁਸ ਨੂੰ ਮਾਰ ਨਾ ਮੁਕਾਉਣਗੇ ਉਹ ਕੁਝ ਵੀ ਨਹੀਂ ਖਾਣ ਪੀਣਗੇ।
 
13 ਚਾਲ੍ਹੀਆਂ ਤੋਂ ਵੱਧ ਯਹੂਦੀਆਂ ਨੇ ਇਹ ਸਾਜਿਸ਼ ਰਚੀ।
 
14 ਇਹ ਯਹੂਦੀ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਕੋਲ ਗਏ ਅਤੇ ਆਖਿਆ, “ਅਸੀਂ ਸੌਂਹ ਖਾਧੀ ਹੈ ਕਿ ਓਨਾ ਚਿਰ ਅਸੀਂ ਕੁਝ ਨਾ ਖਾਵਾਂਗੇ ਅਤੇ ਨਾ ਪੀਵਾਂਗੇ ਜਦ ਤੱਕ ਕਿ ਅਸੀਂ ਪੌਲੁਸ ਨੂੰ ਨਾ ਮਾਰ ਦੇਈਏ।
 
15 ਇਸ ਲਈ ਹੁਣ ਤੁਸੀਂ ਸੈਨਾ ਦੇ ਸਰਦਾਰ ਨੂੰ ਇੱਕ ਸੰਯੁਕਤ ਸੁਨੇਹਾ ਭੇਜੋ ਕਿ ਉਹ ਉਸਨੂੰ ਤੁਹਾਡੇ ਅੱਗੇ ਪੇਸ਼ ਕਰੇ ਅਤੇ ਉਸਨੂੰ ਮਨਵਾਓ ਕਿ ਤੁਸੀਂ ਪੌਲੁਸ ਦੀ ਪੂਰੀ ਤਰ੍ਹਾਂ ਪੁੱਛ-ਗਿੱਛ ਕਰਨਾ ਚਾਹੁੰਦੇ ਹੋ। ਜਦੋਂ ਉਹ ਉਸਨੂੰ ਤੁਹਾਡੇ ਵੱਲ ਲਿਆ ਰਿਹਾ ਹੋਵੇਗਾ ਤਾਂ ਅਸੀਂ ਪੌਲੁਸ ਨੂੰ ਰਸਤੇ ਵਿੱਚ ਹੀ ਜਾਨੋਂ ਮਾਰ ਮੁਕਾਵਾਂਗੇ।”
 
16 ਪਰ ਪੌਲੁਸ ਦੇ ਭਾਂਣਜੇ ਨੂੰ ਇਸ ਸਾਜਿਸ਼ ਦਾ ਪਤਾ ਲੱਗ ਗਿਆ। ਤਾਂ ਉਹ ਸੈਨਾ ਭਵਨ ਵਿੱਚ ਗਿਆ ਅਤੇ ਪੌਲੁਸ ਨੂੰ ਇਸ ਬਾਰੇ ਦੱਸ ਦਿੱਤਾ।
 
17 ਤਦ ਪੌਲੁਸ ਨੇ ਇੱਕ ਸੈਨਾ ਅਧਿਕਾਰੀ ਨੂੰ ਸਦਿਆ ਅਤੇ ਕਿਹਾ, “ਇਸ ਨੌਜਵਾਨ ਨੂੰ ਕਮਾਂਡਰ ਕੋਲ ਲੈ ਜਾਵੋ। ਇਹ ਇੱਕ ਸੁਨੇਹਾ ਲੈਕੇ ਆਇਆ ਹੈ।”
 
18 ਤਾਂ ਉਹ ਸੈਨਾ-ਅਧਿਕਾਰੀ ਉਸ ਦੇ ਭਾਣਜੇ ਨੂੰ ਸੈਨਾ ਅਧਿਕਾਰੀ ਕੋਲ ਲੈ ਗਿਆ ਤਾਂ ਉਸਨੇ ਕਿਹਾ, “ਕੈਦੀ ਪੌਲੁਸ ਨੇ ਮੈਨੂੰ ਇਸ ਨੌਜੁਆਨ ਨੂੰ ਤੁਹਾਡੇ ਕੋਲ ਲਿਆਉਣ ਨੂੰ ਆਖਿਆ ਹੈ, ਕਿਉਂਕਿ ਉਹ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ।”
 
19 ਸੈਨਾ ਅਧਿਕਾਰੀ ਨੇ ਉਸਦਾ ਹੱਥ ਫ਼ੜਿਆ ਅਤੇ ਉਸਨੂੰ ਇੱਕ ਇਕਾਂਤ ਜਗ਼੍ਹਾ ਤੇ ਲੈ ਗਿਆ ਤੇ ਆਖਿਆ, “ਤੂੰ ਮੈਨੂੰ ਕੀ ਦੱਸਣਾ ਚਾਹੁੰਦਾ ਹੈ?”
 
20 ਉਸ ਨੌਜਵਾਨ ਨੇ ਕਿਹਾ, “ਯਹੂਦੀਆਂ ਨੇ ਇਹ ਵਿਉਂਤ ਬਣਈ ਹੈ ਕਿ ਉਹ ਕੱਲ ਪੌਲੁਸ ਨੂੰ ਮਹਾਂ ਸਭਾ ਦੇ ਵਿੱਚ ਲਿਆਉਣ ਲਈ ਤੁਹਾਨੂੰ ਕਹਿਣਗੇ ਅਤੇ ਉਹ ਤੁਹਾਨੂੰ ਇਹ ਕਹਿਣਗੇ ਕਿ ਉਹ ਪੌਲੁਸ ਕੋਲੋਂ ਕੁਝ ਹੋਰ ਸਵਾਲ ਪੁੱਛਣਾ ਚਾਹੁੰਦੇ ਹਨ।
 
21 ਪਰ ਤੁਸੀਂ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ ਕਿਉਂਕਿ ਚਾਲੀ ਤੋਂ ਵਧੇਰੇ ਯਹੂਦੀ ਛੁਪੇ ਹੋਏ ਹਨ ਤਾਂ ਜੋ ਉਹ ਪੌਲੁਸ ਨੂੰ ਰਸਤੇ ਵਿੱਚ ਹੀ ਖਤਮ ਕਰ ਦੇਣ। ਉਨ੍ਹਾਂ ਨੇ ਇੱਕ ਗੰਭੀਰ ਸੌਂਹ ਖਾਧੀ ਹੈ ਕਿ ਉਹ ਉਦੋਂ ਤੱਕ ਕੁਝ ਨਹੀਂ ਖਾਣਗੇ ਤੇ ਨਾ ਪੀਣਗੇ ਜਦ ਤੱਕ ਉਹ ਪੌਲੁਸ ਨੂੰ ਨਹੀਂ ਮਾਰ ਦਿੰਦੇ। ਸੋ ਉਹ ਹੁਣ ਤੁਹਾਡੀ ਸਹਿਮਤੀ ਦੀ ਉਡੀਕ ਵਿੱਚ ਹਨ।”
 
22 ਸਰਦਾਰ ਨੇ ਉਸਨੂੰ ਕਿਹਾ, “ਕਿਸੇ ਨੂੰ ਨਾ ਦਸੀਂ ਕਿ ਤੂੰ ਮੈਨੂੰ ਇਸ ਵਿਉਂਤ ਬਾਰੇ ਦੱਸ ਦਿੱਤਾ ਹੈ ਅਤੇ ਉਸਨੇ ਉਸਨੂੰ ਭੇਜ ਦਿੱਤਾ।”
 
23 ਤਦ ਕਮਾਂਡਰ ਨੇ ਦੋ ਸੂਬੇਦਾਰਾਂ ਨੂੰ ਬੁਲਵਾਇਆ ਅਤੇ ਕਿਹਾ, “ਮੈਨੂੰ ਕੁਝ ਆਦਮੀ ਕੈਸਰਿਯਾ ਜਾਣ ਲਈ ਚਾਹੀਦੇ ਹਨ। ਤੁਸੀਂ ਦੋ ਸੌ ਸਿਪਾਹੀ ਤਿਆਰ ਰੱਖੋ, ਸੱਤਰ ਸਿਪਾਹੀ ਘੋੜਿਆਂ ਤੇ ਅਤੇ ਦੋ ਸੌ ਆਦਮੀ ਭਾਲੇ ਬਰਦਾਰ। ਇਨ੍ਹਾਂ ਨੂੰ ਅੱਜ ਰਾਤ ਨੌ ਵਜੇ ਰਵਾਨਾ ਕਰਨ ਲਈ ਤਿਆਰ ਰੱਖਣਾ।
 
24 ਪੌਲੁਸ ਦੀ ਸਵਾਰੀ ਲਈ ਵੀ ਕੁਝ ਘੋੜਿਆਂ ਦਾ ਇੰਤਜ਼ਾਮ ਕਰੋ। ਉਸਨੂੰ ਪੂਰੀ ਸੁਰੱਖਿਆ ਨਾਲ ਫ਼ੇਲਿਕਸ ਹਾਕਮ ਦੇ ਕੋਲ ਪਹੁੰਚਾਣਾ ਹੈ।”
 
25 ਸੈਨਾ ਅਧਿਕਾਰੀ ਨੇ ਇੱਕ ਚਿੱਠੀ ਲਿਖੀ ਜੋ ਇਸ ਤਰ੍ਹਾਂ ਸੀ;
 
26 ਕਲੌਦਿਯੁਸ ਲੁਸਿਯਸ ਦੇ ਹਾਕਮ ਫ਼ੇਲਿਕਸ ਬਹਾਦੁਰ ਨੂੰ ਪ੍ਰਣਾਮ।
 
27 ਯਹੂਦੀਆਂ ਨੇ ਉਸਨੂੰ ਗਿਰਫ਼ਤਾਰ ਕਰ ਲਿਆ ਅਤੇ ਇਸਨੂੰ ਮਾਰਨ ਹੀ ਵਾਲੇ ਸਨ, ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਇੱਕ ਰੋਮੀ ਨਾਗਰਿਕ ਹੈ, ਮੈਂ ਉਸੇ ਵਕਤ ਆਪਣੇ ਸਿਪਾਹੀਆਂ ਨਾਲ ਗਿਆ ਅਤੇ ਉਸਨੂੰ ਬਚਾਇਆ।
 
28 ਮੈਂ ਇਹ ਜਾਨਣਾ ਚਾਹੁੰਦਾ ਸੀ ਕਿ ਉਨ੍ਹਾਂ ਕਿਸ ਕਾਰਣ ਉਸ ਉੱਪਰ ਇਲਜ਼ਾਮ ਲਗਾਏ, ਇਸ ਲਈ ਮੈਂ ਉਸਨੂੰ ਉਨ੍ਹਾਂ ਦੀ ਸਭਾ ਵਿੱਚ ਲੈ ਗਿਆ।
 
29 ਉੱਥੋਂ ਮੈਨੂੰ ਇਹ ਪਤਾ ਲੱਗਾ; ਯਹੂਦੀਆਂ ਨੇ ਪੌਲੁਸ ਉੱਤੇ ਆਪਣੀ ਖੁਦ ਦੀ ਸ਼ਰ੍ਹਾ ਸੰਬੰਧੀ ਇਲਜ਼ਾਮ ਲਾਏ ਹਨ। ਪਰ ਉਨ੍ਹਾਂ ਵਿੱਚੋਂ ਕੋਈ ਵੀ ਇਹੋ ਜਿਹਾ ਦਾਵ੍ਹਾ ਨਹੀਂ ਸੀ ਜੋ ਉਸਦੇ ਕਤਲ ਜਾਂ ਕੈਦ ਦਾ ਕਾਰਣ ਹੁੰਦਾ।
 
30 ਮੈਨੂੰ ਪਤਾ ਲੱਗਾ ਕਿ ਕੁਝ ਯਹੂਦੀਆਂ ਨੇ ਉਸਦੇ ਖਿਲਾਫ਼ ਸਾਜਿਸ਼ ਕੀਤੀ ਹੈ। ਇਸ ਲਈ ਮੈਂ ਉਸਨੂੰ ਤੁਹਾਡੇ ਕੋਲ ਭੇਜ ਦਿੱਤਾ ਹੈ। ਮੈਂ ਉਨ੍ਹਾਂ ਯਹੂਦੀਆਂ ਨੂੰ ਉਹ ਇਲਜ਼ਾਮ ਦੱਸਣ ਲਈ ਵੀ ਕਿਹਾ ਹੈ ਜੋ ਉਨ੍ਹਾਂ ਕੋਲ ਇਸਦੇ ਵਿਰੁੱਧ ਹਨ।
 
31 ਸਿਪਾਹੀਆਂ ਨੂੰ ਜਿਵੇਂ ਕਿਹਾ ਗਿਆ ਸੀ ਉਨ੍ਹਾਂ ਨੇ ਉਵੇਂ ਹੀ ਕੀਤਾ। ਸਿਪਾਹੀ ਉਸ ਰਾਤ ਉਸਨੂੰ ਅੰਤਿਪਤ੍ਰਿਸ ਸ਼ਹਿਰ ਵਿੱਚ ਲੈ ਗਏ।
 
32 ਅਗਲੇ ਦਿਨ ਘੁੜਸਵਾਰ ਸਿਪਾਹੀ ਪੌਲੁਸ ਦੇ ਨਾਲ ਕੈਸਰਿਯਾ ਨੂੰ ਗਏ। ਪਰ ਬਾਕੀ ਦੇ ਸਿਪਾਹੀ ਅਤੇ ਭਾਲਾ ਬਰਦਾਰ ਸੈਨਾ ਭਵਨ ਵਿੱਚ ਵਾਪਸ ਮੁੜ ਗਏ।
 
33 ਘੁੜਸਵਾਰ ਸਿਪਾਹੀ ਕੈਸਰਿਯਾ ਨੂੰ ਗਏ ਅਤੇ ਉਹ ਚਿਠੀ ਰਾਜਪਾਲ ਫ਼ੇਲਿਕਸ ਨੂੰ ਦਿੱਤੀ। ਉਸਤੋਂ ਬਾਅਦ ਉਨ੍ਹਾਂ ਨੇ ਪੌਲੁਸ ਨੂੰ ਉਸਦੇ ਹਵਾਲੇ ਕਰ ਦਿੱਤਾ।
 
34 ਹਾਕਮ ਨੇ ਚਿਠੀ ਪੜ੍ਹਕੇ ਪੌਲੁਸ ਨੂੰ ਕਿਹਾ, “ਤੂੰ ਕਿਸ ਦੇਸ਼ ਦਾ ਹੈਂ?” ਉਹ ਜਾਣ ਗਿਆ ਕਿ ਪੌਲੁਸ ਕਿਲਿਕਿਯਾ ਸ਼ਹਿਰ ਨਾਲ ਸੰਬੰਧਿਤ ਹੈ।
 
35 ਹਾਕਮ ਨੇ ਕਿਹਾ, “ਪਹਿਲੇ ਤੇਰੇ ਮੁੱਦਈ ਵੀ ਆ ਜਾਣ ਫ਼ਿਰ ਮੈਂ ਤੇਰੀ ਸੁਣਾਂਗਾ।” ਫ਼ਿਰ ਰਾਜਪਾਲ ਨੇ ਪੌਲੁਸ ਨੂੰ ਹੇਰੋਦੇਸ ਦੇ ਮਹਿਲ ਵਿੱਚ ਨਜ਼ਰਬੰਦ ਰੱਖਣ ਦਾ ਹੁਕਮ ਦਿੱਤਾ।
 
 

  [ Prev ] 1 | 2 | 3 | 4 | 5 | 6 | 7 | 8 | 9 | 10 | 11 | 12 | 13 | 14 | 15 | 16 | 17 | 18 | 19 | 20 | 21 | 22 | 23 | 24 | 25 | 26 | 27 | 28 | [ Next ]